ਨਵੀਂ ਦਿੱਲੀ/ਚੰਡੀਗੜ੍ਹ : ਬੈਂਕਿੰਗ ਖੇਤਰ ਵਿੱਚ ਸਰਕਾਰੀ ਅਫ਼ਸਰ ਬਣਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਇੱਕ ਬਹੁਤ ਹੀ ਸ਼ਾਨਦਾਰ ਮੌਕਾ ਸਾਹਮਣੇ ਆਇਆ ਹੈ। ਦੇਸ਼ ਦੇ ਪ੍ਰਮੁੱਖ ਸਰਕਾਰੀ ਬੈਂਕਾਂ ਵਿੱਚੋਂ ਇੱਕ ਪੰਜਾਬ ਨੈਸ਼ਨਲ ਬੈਂਕ ਵੱਲੋਂ Local Bank Officer ਯਾਨੀ ਐੱਲ.ਬੀ.ਓ. ਦੀਆਂ ਕੁੱਲ 545 ਅਸਾਮੀਆਂ 'ਤੇ ਭਰਤੀ ਦਾ ਆਧਿਕਾਰਿਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਇਨ੍ਹਾਂ ਪੋਸਟਾਂ ਲਈ ਯੋਗ ਅਤੇ ਚਾਹਵਾਨ ਉਮੀਦਵਾਰ ਆਨਲਾਈਨ ਮਾਧਿਅਮ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਵਿਭਾਗ ਅਤੇ ਤਨਖ਼ਾਹ ਵੇਰਵਾ:
ਇਹ ਭਰਤੀ ਪੰਜਾਬ ਨੈਸ਼ਨਲ ਬੈਂਕ ਦੇ ਵੱਖ-ਵੱਖ ਰਾਜਾਂ ਵਿੱਚ ਸਥਿਤ ਸਰਕਲ ਅਤੇ ਖੇਤਰੀ ਦਫ਼ਤਰਾਂ ਅਧੀਨ ਆਉਂਦੀਆਂ ਸ਼ਾਖਾਵਾਂ ਲਈ ਕੀਤੀ ਜਾ ਰਹੀ ਹੈ। Local Bank Officer ਦੇ ਅਹੁਦੇ 'ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਬੈਂਕਿੰਗ ਨਿਯਮਾਂ ਅਨੁਸਾਰ ਆਕਰਸ਼ਕ ਤਨਖ਼ਾਹ ਦਿੱਤੀ ਜਾਵੇਗੀ। ਸ਼ੁਰੂਆਤੀ ਬੇਸਿਕ ਪੇਅ ਲਗਭਗ 48,480 ਰੁਪਏ ਪ੍ਰਤੀ ਮਹੀਨਾ ਹੁੰਦੀ ਹੈ। ਇਸ ਤੋਂ ਇਲਾਵਾ ਮਹਿੰਗਾਈ ਭੱਤਾ, ਮਕਾਨ ਕਿਰਾਇਆ ਭੱਤਾ, ਸਪੈਸ਼ਲ ਭੱਤਾ, ਅਤੇ ਬੈਂਕ ਦੀਆਂ ਹੋਰ ਸੁਵਿਧਾਵਾਂ ਜੋੜ ਕੇ ਕੁੱਲ ਗ੍ਰਾਸ ਤਨਖ਼ਾਹ ਲਗਭਗ 65,000 ਰੁਪਏ ਤੋਂ 75,000 ਰੁਪਏ ਪ੍ਰਤੀ ਮਹੀਨਾ ਬਣਦੀ ਹੈ।
ਪੜ੍ਹਾਈ ਅਤੇ ਵਿਦਿਅਕ ਯੋਗਤਾ:
ਅਪਲਾਈ ਕਰਨ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਲਾਜ਼ਮੀ ਹੈ। ਇਸ ਦੇ ਨਾਲ ਹੀ ਉਮੀਦਵਾਰ ਨੂੰ ਉਸ ਸਬੰਧਿਤ ਰਾਜ ਦੀ ਸਥਾਨਕ ਭਾਸ਼ਾ ਪੜ੍ਹਨੀ, ਲਿਖਣੀ ਅਤੇ ਬੋਲਣੀ ਆਉਣੀ ਚਾਹੀਦੀ ਹੈ ਜਿਸ ਰਾਜ ਲਈ ਉਹ ਅਪਲਾਈ ਕਰ ਰਿਹਾ ਹੈ। ਉਮੀਦਵਾਰਾਂ ਦੀ ਉਮਰ ਸੀਮਾ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 30 ਸਾਲ ਤੈਅ ਕੀਤੀ ਗਈ ਹੈ, ਜਦਕਿ ਰਾਖਵੇਂ ਵਰਗਾਂ ਦੇ ਉਮੀਦਵਾਰਾਂ ਨੂੰ ਉਮਰ ਸੀਮਾ ਵਿੱਚ ਸਰਕਾਰੀ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।
ਅਧਿਕਾਰਤ ਲਿੰਕ ਅਤੇ ਅਰਜ਼ੀ ਫੀਸ:
ਚਾਹਵਾਨ ਉਮੀਦਵਾਰ ਪੰਜਾਬ ਨੈਸ਼ਨਲ ਬੈਂਕ ਦੀ ਅਧਿਕਾਰਤ ਵੈੱਬਸਾਈਟ http://pnbindia.in 'ਤੇ ਜਾ ਕੇ Recruitment ਸੈਕਸ਼ਨ ਵਿੱਚ ਆਨਲਾਈਨ ਅਪਲਾਈ ਕਰ ਸਕਦੇ ਹਨ। ਅਰਜ਼ੀ ਫੀਸ ਆਮ, ਓ.ਬੀ.ਸੀ. ਅਤੇ ਈ.ਡਬਲਿਊ.ਐੱਸ. ਵਰਗ ਲਈ 1,180 ਰੁਪਏ ਰੱਖੀ ਗਈ ਹੈ, ਜਦਕਿ ਐੱਸ.ਸੀ., ਐੱਸ.ਟੀ. ਅਤੇ ਦਿਵਿਆਂਗ ਉਮੀਦਵਾਰਾਂ ਲਈ ਫੀਸ 177 ਰੁਪਏ (ਸਿਰਫ਼ ਇੰਟੀਮੇਸ਼ਨ ਚਾਰਜਿਜ਼) ਹੈ।
ਉਮੀਦਵਾਰਾਂ ਲਈ ਜ਼ਰੂਰੀ ਹਦਾਇਤਾਂ:
Comments