Prime Echo News

INDIA-USA ਟਰੇਡ ਡੀਲ ਵਿਰੁੱਧ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਬਾਰਡਰ 'ਤੇ ਰੋਕਿਆ: ਹਰਿਆਣਾ ਪੁਲਿਸ ਨੇ ਲਾਏ ਟਿੱਪਰ ਤੇ ਬੈਰੀਕੇਡ, ਸੜਕ 'ਤੇ ਬੈਠੇ ਕਿਸਾਨ!

21 Jul 2026 | 08:46 PM By Prime Echo News
INDIA-USA ਟਰੇਡ ਡੀਲ ਵਿਰੁੱਧ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਬਾਰਡਰ 'ਤੇ ਰੋਕਿਆ: ਹਰਿਆਣਾ ਪੁਲਿਸ ਨੇ ਲਾਏ ਟਿੱਪਰ ਤੇ ਬੈਰੀਕੇਡ, ਸੜਕ 'ਤੇ ਬੈਠੇ ਕਿਸਾਨ!
Prime Echo News:-
ਸ਼ੰਭੂ/ਦਿੱਲੀ-ਕਟੜਾ ਮਾਰਗ :- ਭਾਰਤ ਅਤੇ ਅਮਰੀਕਾ (India-US) ਵਿਚਾਲੇ ਹੋਣ ਜਾ ਰਹੀ ਪ੍ਰਸਤਾਵਿਤ ਮੁਫ਼ਤ ਵਪਾਰ ਸੰਧੀ (Free Trade Agreement) ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਇੱਕ ਵਾਰ ਫਿਰ ਮੋਰਚਾ ਖੋਲ੍ਹ ਦਿੱਤਾ ਹੈ। ਮੰਗਲਵਾਰ ਨੂੰ ਜਦੋਂ 'ਦੇਸ਼ ਬਚਾਓ ਮੋਰਚਾ' ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਹਜ਼ਾਰਾਂ ਕਿਸਾਨ ਦਿੱਲੀ ਦੇ ਕਿਸਾਨ ਘਾਟ ਵਿਖੇ ਰੈਲੀ ਕਰਨ ਲਈ ਕੂਚ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਪੰਜਾਬ-ਹਰਿਆਣਾ ਬਾਰਡਰ 'ਤੇ ਹੀ ਰੋਕ ਲਿਆ ਗਿਆ।

ਭਾਰੀ ਬੈਰੀਕੇਡਿੰਗ ਅਤੇ ਟਿੱਪਰ ਲਗਾ ਕੇ ਰੋਕਿਆ ਰਸਤਾ
ਦਿੱਲੀ ਵੱਲ ਵਧ ਰਹੇ ਕਿਸਾਨਾਂ ਦੇ ਕਾਫ਼ਲੇ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਬਾਰਡਰ 'ਤੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੁਲਿਸ ਨੇ ਰਸਤੇ ਵਿੱਚ ਵੱਡੇ-ਵੱਡੇ ਟਿੱਪਰ, ਸੀਮੈਂਟ ਦੇ ਬਲਾਕ ਅਤੇ ਭਾਰੀ ਬੈਰੀਕੇਡਿੰਗ ਲਗਾ ਕੇ ਪੰਜਾਬ ਤੋਂ ਆ ਰਹੇ ਕਿਸਾਨਾਂ ਦੀਆਂ ਗੱਡੀਆਂ ਅਤੇ ਬੱਸਾਂ ਨੂੰ ਰੋਕ ਦਿੱਤਾ। ਹਰਿਆਣਾ ਪੁਲਿਸ ਦੇ ਇਸ ਕਦਮ ਕਾਰਨ ਬਾਰਡਰ 'ਤੇ ਭਾਰੀ ਜਾਮ ਦੀ ਸਥਿਤੀ ਬਣ ਗਈ।

ਸੜਕ 'ਤੇ ਬੈਠੇ ਕਿਸਾਨ: ਕੇਂਦਰ ਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਪੁਲਿਸ ਵੱਲੋਂ ਦਿੱਲੀ ਜਾਣ ਤੋਂ ਰੋਕੇ ਜਾਣ ਦੇ ਵਿਰੋਧ ਵਿੱਚ ਕਿਸਾਨ ਯੂਨੀਅਨਾਂ ਦਾ ਗੁੱਸਾ ਭੜਕ ਗਿਆ। ਕਿਸਾਨਾਂ ਨੇ ਤੁਰੰਤ ਉਸੇ ਥਾਂ 'ਤੇ ਮੁੱਖ ਮਾਰਗ 'ਤੇ ਬੈਠ ਕੇ ਵਿਸ਼ਾਲ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਪ੍ਰਦਰਸ਼ਨਕਾਰੀਆਂ ਵੱਲੋਂ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਧੱਕੇਸ਼ਾਹੀ ਨਾਲ ਕਿਸਾਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕਿਸਾਨ ਟਰੇਡ ਡੀਲ (Trade Deal) ਦਾ ਵਿਰੋਧ ਕਿਉਂ ਕਰ ਰਹੇ ਹਨ?
ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਜਾ ਰਿਹਾ ਵਪਾਰਕ ਸਮਝੌਤਾ ਦੇਸ਼ ਦੀ ਖੇਤੀਬਾੜੀ, ਡੇਅਰੀ ਫਾਰਮਿੰਗ ਅਤੇ ਛੋਟੇ ਵਪਾਰੀਆਂ ਲਈ ਬੇਹੋਦ ਘਾਤਕ ਸਾਬਤ ਹੋਵੇਗਾ। ਕਿਸਾਨਾਂ ਅਨੁਸਾਰ ਅਮਰੀਕਾ ਤੋਂ ਸਸਤੇ ਖੇਤੀ ਉਤਪਾਦ ਅਤੇ ਡੇਅਰੀ ਸਾਮਾਨ ਭਾਰਤੀ ਬਾਜ਼ਾਰ 'ਚ ਆਉਣ ਨਾਲ ਸਥਾਨਕ ਕਿਸਾਨਾਂ ਦੀਆਂ ਫ਼ਸਲਾਂ ਦੇ ਭਾਅ ਡਿੱਗ ਜਾਣਗੇ। ਕਿਸਾਨ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਇਸ ਟਰੇਡ ਡੀਲ ਦੇ ਸਾਰੇ ਦਸਤਾਵੇਜ਼ ਜਨਤਕ ਕਰੇ ਅਤੇ ਇਸ ਪ੍ਰਸਤਾਵਿਤ ਸਮਝੌਤੇ ਨੂੰ ਤੁਰੰਤ ਰੱਦ (Cancel) ਕੀਤਾ ਜਾਵੇ।

News Alert :- ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਦਿੱਲੀ ਜਾ ਕੇ ਆਪਣਾ ਪੱਖ ਰੱਖਣ ਦੀ ਇਜਾਜ਼ਤ ਨਹੀਂ ਮਿਲਦੀ ਜਾਂ ਸਰਕਾਰ ਟਰੇਡ ਡੀਲ 'ਤੇ ਗੱਲਬਾਤ ਨਹੀਂ ਕਰਦੀ, ਉਦੋਂ ਤੱਕ ਬਾਰਡਰ 'ਤੇ ਇਹ ਪੱਕਾ ਧਰਨਾ ਜਾਰੀ ਰਹੇਗਾ।

Comments

Leave a Comment