Prime Echo News:-
ਵਾਸ਼ਿੰਗਟਨ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਅਤੇ ਈਰਾਨ ਵਿਚਾਲੇ ਚੱਲ ਰਹੀ ਦੁਸ਼ਮਣੀ ਹੁਣ ਇੱਕ ਬੇਹੇਦ ਖ਼ਤਰਨਾਕ ਮੋੜ ਤੇ ਪਹੁੰਚ ਗਈ ਹੈ। ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'Truth Social' 'ਤੇ ਇੱਕ ਬੇਹੇਦ ਸਖ਼ਤ ਅਤੇ ਹਮਲਾਵਰ ਬਿਆਨ ਜਾਰੀ ਕਰਦਿਆਂ ਈਰਾਨ ਨੂੰ ਸਿੱਧੀ ਸੈਨਿਕ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
ਟਰੰਪ ਨੇ ਸਾਫ਼ ਸ਼ਬਦਾਂ ਵਿੱਚ ਦਾਅਵਾ ਕੀਤਾ ਹੈ ਕਿ ਜੇਕਰ ਈਰਾਨ ਦੀ ਸਰਕਾਰ ਨੇ ਉਨ੍ਹਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਾ ਹੱਤਿਆ ਕਰਨ ਨਾਲ ਸਬੰਧਿਤ ਕਿਸੇ ਵੀ ਧਮਕੀ ਨੂੰ ਅਮਲ ਵਿੱਚ ਲਿਆਂਦਾ, ਤਾਂ ਅਮਰੀਕੀ ਫੌਜ ਵੱਲੋਂ ਈਰਾਨ ਤੇ ਤੁਰੰਤ ਭਿਆਨਕ ਸੈਨਿਕ ਕਾਰਵਾਈ ਨਾਲ ਜਵਾਬ ਦਿੱਤਾ ਜਾਵੇਗਾ।
1,000 ਮਿਜ਼ਾਈਲਾਂ ਤਿਆਰ ਨੇ - ਟਰੰਪ ਦਾ ਵੱਡਾ ਦਾਅਵਾ
ਡੋਨਾਲਡ ਟਰੰਪ ਨੇ ਈਰਾਨ ਨੂੰ ਧਮਕੀ ਦਿੰਦੇਆ ਆਪਣੀ ਪੋਸਟ ਵਿੱਚ ਲਿਖਿਆ, ਕਿ ਸਾਡੀਆਂ 1,000 ਮਿਜ਼ਾਈਲਾਂ ਬਿਲਕੁਲ ਤਿਆਰ ਹਨ ਅਤੇ ਹੋਰ ਹਜ਼ਾਰਾਂ ਮਿਜ਼ਾਈਲਾਂ ਵੀ ਤੁਰੰਤ ਕਾਰਵਾਈ ਲਈ ਤਿਆਰ ਰਹਿਣਗੀਆਂ। ਟਰੰਪ ਨੇ ਅੱਗੇ ਦਾਅਵਾ ਕੀਤਾ ਕਿ ਅਮਰੀਕੀ ਫੌਜ ਨੂੰ ਪਹਿਲਾਂ ਹੀ ਗੁਪਤ ਹੁਕਮ ਦਿੱਤੇ ਜਾ ਚੁੱਕੇ ਹਨ। ਜੇਕਰ ਉਨ੍ਹਾਂ ਖ਼ਿਲਾਫ਼ ਕੋਈ ਵੀ ਸਾਜ਼ਿਸ਼ ਜਾਂ ਹਮਲਾ ਹੁੰਦਾ ਹੈ, ਤਾਂ ਅਮਰੀਕਾ ਵੱਲੋਂ ਇੱਕ ਸਾਲ ਤੱਕ, ਅਤੇ ਲੋੜ ਪੈਣ ਤੇ ਇਸ ਤੋਂ ਵੀ ਲੰਬੇ ਸਮੇਂ ਲਈ ਈਰਾਨ ਦੇ ਟਿਕਾਣਿਆਂ 'ਤੇ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ।
ਮੱਧ-ਪੂਰਬ ਵਿੱਚ ਮਚੀ ਹਲਚਲ, ਦੁਨੀਆ ਦੀਆਂ ਟਿਕੀਆਂ ਨਜ਼ਰਾਂ
ਟਰੰਪ ਦੇ ਇਸ ਬਿਆਨ ਤੋਂ ਬਾਅਦ ਅਮਰੀਕਾ ਅਤੇ ਈਰਾਨ ਦੇ ਸਬੰਧਾਂ ਵਿੱਚ ਤਣਾਅ ਅਚਾਨਕ ਬਹੁਤ ਜ਼ਿਆਦਾ ਵਧ ਗਿਆ ਹੈ। ਇਹ ਬਿਆਨ ਅਜਿਹੇ ਨਾਜ਼ੁਕ ਸਮੇਂ ਆਇਆ ਹੈ ਜਦੋਂ ਮੱਧ-ਪੂਰਬ (Middle-East) ਵਿੱਚ ਪਹਿਲਾਂ ਹੀ ਸੁਰੱਖਿਆ ਸਥਿਤੀ ਬੇਹੇਦ ਨਾਜ਼ੁਕ ਬਣੀ ਹੋਈ ਹੈ ਅਤੇ ਕਈ ਸ਼ਕਤੀਸ਼ਾਲੀ ਮੁਲਕਾ ਦੇ ਖੇਤਰ ਵਿੱਚ ਵੱਡੇ ਯੁੱਧ ਦੇ ਖਤਰੇ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ।
ਹਾਲਾਂਕਿ, ਟਰੰਪ ਦੀ ਇਸ ਨਵੀਂ ਅਤੇ ਭੜਕਾਊ ਪੋਸਟ 'ਤੇ ਅਜੇ ਤੱਕ ਈਰਾਨ ਵੱਲੋਂ ਕੋਈ ਅਧਿਕਾਰਕ ਜਵਾਬ ਜਾਂ ਬਿਆਨ ਸਾਹਮਣੇ ਨਹੀਂ ਆਇਆ ਹੈ।
ਅੰਤਰਰਾਸ਼ਟਰੀ ਮਾਹਿਰਾਂ ਦੀ ਰਾਏ: ਗਲੋਬਲ ਮਾਮਲਿਆਂ ਦੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਟਰੰਪ ਦੀ ਇਹ ਖੁੱਲ੍ਹੀ ਧਮਕੀ ਖੇਤਰ ਵਿੱਚ ਲਟਕ ਰਹੇ ਜੰਗ ਦੇ ਬੱਦਲਾਂ ਨੂੰ ਹੋਰ ਗੂੜ੍ਹਾ ਕਰ ਸਕਦੀ ਹੈ। ਆਉਣ ਵਾਲੇ ਦਿਨਾਂ ਵਿੱਚ ਸੰਯੁਕਤ ਰਾਸ਼ਟਰ (UN) ਅਤੇ ਹੋਰ ਗਲੋਬਲ ਲੀਡਰਾਂ ਦੀਆਂ ਕੂਟਨੀਤਿਕ ਗਤੀਵਿਧੀਆਂ 'ਤੇ ਦੁਨੀਆ ਦੀ ਨਜ਼ਰ ਰਹੇਗੀ, ਤਾਂ ਜੋ ਸਥਿਤੀ ਨੂੰ ਕਾਬੂ ਤੋਂ ਬਾਹਰ ਹੋਣ ਤੋਂ ਬਚਾਇਆ ਜਾ ਸਕੇ।
Comments