Prime Echo News

ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਨੇ ਜੁਲਾਈ 2026 ਦੀ ਰਿਪੋਰਟ ਵਿੱਚ ਵਿੱਤੀ ਸਾਲ 2026-27 ਲਈ ਭਾਰਤ ਦੀ GDP ਗ੍ਰੋਥ ਦਾ ਅਨੁਮਾਨ ਘਟਾ ਕੇ 6.4% ਕਰ ਦਿੱਤਾ ਹੈ। ਜਾਣੋ ਇਸ ਦੇ ਮੁੱਖ ਕਾਰਨ।

09 Jul 2026 | 06:43 PM By Prime Echo News
ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਨੇ ਜੁਲਾਈ 2026 ਦੀ ਰਿਪੋਰਟ ਵਿੱਚ ਵਿੱਤੀ ਸਾਲ 2026-27 ਲਈ ਭਾਰਤ ਦੀ GDP ਗ੍ਰੋਥ ਦਾ ਅਨੁਮਾਨ ਘਟਾ ਕੇ 6.4% ਕਰ ਦਿੱਤਾ ਹੈ। ਜਾਣੋ ਇਸ ਦੇ ਮੁੱਖ ਕਾਰਨ।
Prime Echo News:-
ਨਵੀਂ ਦਿੱਲੀ :- ਗਲੋਬਲ (World) ਆਰਥਿਕ ਅਣਿਸ਼ਚਿਤਤਾ ਅਤੇ ਅੰਤਰਰਾਸ਼ਟਰੀ ਪੱਧਰ ਤੇ ਚੱਲ ਰਹੇ ਤਣਾਅ ਦਾ ਅਸਰ ਹੁਣ ਭਾਰਤੀ ਅਰਥਵਿਵਸਥਾ ਦੀ ਰਫ਼ਤਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਨੇ ਆਪਣੀ ਜੁਲਾਈ 2026 ਦੀ 'World Economic Outlook' (WEO) ਤਾਜ਼ਾ ਰਿਪੋਰਟ ਵਿੱਚ ਭਾਰਤ ਦੇ ਵਿਕਾਸ ਦਰ ਦੇ ਅਨੁਮਾਨ ਵਿੱਚ ਮਾਮੂਲੀ ਕਟੌਤੀ ਕੀਤੀ ਹੈ।

IMF ਮੁਤਾਬਕ, ਵਿੱਤੀ ਸਾਲ 2026-27 (FY27) ਲਈ ਭਾਰਤ ਦੀ ਜੀਡੀਪੀ (GDP) ਵਾਧੇ ਦਾ ਅਨੁਮਾਨ ਘਟਾ ਕੇ 6.4 ਫ਼ੀਸਦੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ 2026 ਵਿੱਚ ਜਾਰੀ ਕੀਤੇ ਅਨੁਮਾਨ ਵਿੱਚ ਇਸ ਦੇ 6.5 ਫ਼ੀਸਦੀ ਰਹਿਣ ਦੀ ਉਮੀਦ ਜਤਾਈ ਗਈ ਸੀ, ਜਿਸ ਵਿੱਚ ਹੁਣ 0.1 ਪ੍ਰਤੀਸ਼ਤ ਅੰਕ ਦੀ ਕਮੀ ਕੀਤੀ ਗਈ ਹੈ।

ਅਨੁਮਾਨ ਘਟਣ ਦੇ 3 ਮੁੱਖ ਕਾਰਨ:

* IMF ਨੇ ਭਾਰਤ ਦੀ ਵਿਕਾਸ ਦਰ ਨੂੰ ਥੋੜਾ ਧੀਮਾ ਕਰਨ ਦੇ ਪਿੱਛੇ ਗਲੋਬਲ ਕਾਰਨਾਂ ਨੂੰ ਜ਼ਿੰਮੇਵਾਰ ਦੱਸਿਆ ਹੈ:

* ਵਿਸ਼ਵ ਊਰਜਾ ਕੀਮਤਾਂ ਵਿੱਚ ਉਛਾਲ: ਕੌਮਾਂਤਰੀ ਬਜ਼ਾਰ ਵਿੱਚ ਕੱਚੇ ਤੇਲ ਅਤੇ ਊਰਜਾ ਦੇ ਹੋਰ ਸਾਧਨਾਂ ਦੀਆਂ ਵਧਦੀਆਂ ਕੀਮਤਾਂ।

* ਭੂ-ਰਾਜਨੀਤਿਕ ਤਣਾਅ: ਮੱਧ-ਪੂਰਬ (Middle-East) ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਚੱਲ ਰਹੇ ਟਕਰਾਅ।

* ਵਪਾਰਕ ਅਣਿਸ਼ਚਿਤਤਾ: ਗਲੋਬਲ ਮਾਰਕੀਟ ਵਿੱਚ ਚੱਲ ਰਹੀ ਉਥਲ-ਪੁਥਲ ਜਿਸ ਕਾਰਨ ਕਈ ਦੇਸ਼ਾਂ ਦੀ ਵਿਕਾਸ ਦਰ ਤੇ ਦਬਾਅ ਹੈ।

ਰਾਹਤ ਦੀ ਖ਼ਬਰ: ਦੁਨੀਆ ਵਿੱਚ ਅਜੇ ਵੀ ਨੰਬਰ-1 ਤੇ ਰਹੇਗਾ ਭਾਰਤ

ਭਾਵੇਂ ਅਨੁਮਾਨ ਵਿੱਚ ਮਾਮੂਲੀ ਕਮੀ ਆਈ ਹੈ, ਪਰ IMF ਨੇ ਭਾਰਤੀ ਅਰਥਵਿਵਸਥਾ ਦੀ ਮਜ਼ਬੂਤੀ ਦੀ ਤਾਰੀਫ਼ ਕਰਦਿਆਂ ਕਿਹਾ ਹੈ। ਕਿ ਭਾਰਤ ਅਜੇ ਵੀ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਮੋਹਰੀ ਰਹੇਗਾ।

ਸੰਸਥਾ ਮੁਤਾਬਕ ਭਾਰਤ ਦੀ ਅੰਦਰੂਨੀ ਖਪਤ (Domestic Demand), ਡਿਜ਼ੀਟਲ ਅਰਥਵਿਵਸਥਾ, ਸੇਵਾ ਖੇਤਰ (Service Sector) ਦੀ ਚੰਗੀ ਕਾਰਗੁਜ਼ਾਰੀ ਅਤੇ ਨਿਵੇਸ਼ ਗਤੀਵਿਧੀਆਂ ਦੇਸ਼ ਨੂੰ ਦੂਜੇ ਮੁਲਕਾਂ ਦੇ ਮੁਕਾਬਲੇ ਬਿਹਤਰ ਸਥਿਤੀ ਵਿੱਚ ਰੱਖ ਰਹੀਆਂ ਹਨ। ਇਸੇ ਕਾਰਨ ਅਗਲੇ ਵਿੱਤੀ ਸਾਲ (2027-28) ਲਈ ਵਿਕਾਸ ਦਰ ਦਾ ਅਨੁਮਾਨ 6.7 ਫ਼ੀਸਦੀ ਦੇ ਉੱਚੇ ਪੱਧਰ 'ਤੇ ਰੱਖਿਆ ਗਿਆ ਹੈ।

ਅਰਥਸ਼ਾਸਤਰੀਆਂ ਦਾ ਵਿਸ਼ਲੇਸ਼ਣ: ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਆਉਣ ਵਾਲੇ ਮਹੀਨਿਆਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਰਹਿੰਦੀਆਂ ਹਨ ਅਤੇ ਗਲੋਬਲ ਤਣਾਅ ਘਟਦਾ ਹੈ, ਤਾਂ ਭਾਰਤ ਲਈ ਇਸ ਟੀਚੇ ਨੂੰ ਪਾਰ ਕਰਨਾ ਆਸਾਨ ਹੋਵੇਗਾ। ਹਾਲਾਂਕਿ, ਘਰੇਲੂ ਮੋਰਚੇ ਤੇ ਮਹਿੰਗਾਈ, ਮਾਨਸੂਨ ਦੀ ਚਾਲ, ਅਤੇ ਨਿੱਜੀ ਨਿਵੇਸ਼ (Private Investment) ਦੇ ਅੰਕੜੇ ਅਗਲੇ ਕੁਝ ਮਹੀਨਿਆਂ ਵਿੱਚ ਦੇਸ਼ ਦੀ ਆਰਥਿਕ ਦਿਸ਼ਾ ਤੈਅ ਕਰਨ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਉਣਗੇ।

Comments

Leave a Comment