Prime Echo News

US Jobs Report June 2026: ਅਮਰੀਕਾ ਵਿੱਚ ਜੂਨ ਦੌਰਾਨ ਨੌਕਰੀਆਂ ਦੀ ਭਰਤੀ ਉਮੀਦ ਤੋਂ ਘੱਟ, Federal Reserve ਦੀ ਨੀਤੀ 'ਤੇ ਵਧੀਆਂ ਨਜ਼ਰਾਂ

03 Jul 2026 | 09:08 AM By Prime Echo News
US Jobs Report June 2026: ਅਮਰੀਕਾ ਵਿੱਚ ਜੂਨ ਦੌਰਾਨ ਨੌਕਰੀਆਂ ਦੀ ਭਰਤੀ ਉਮੀਦ ਤੋਂ ਘੱਟ, Federal Reserve ਦੀ ਨੀਤੀ 'ਤੇ ਵਧੀਆਂ ਨਜ਼ਰਾਂ
Prime Echo News:-
ਵਾਸ਼ਿੰਗਟਨ: ਅਮਰੀਕਾ ਦੇ ਰੋਜ਼ਗਾਰ ਬਾਜ਼ਾਰ ਤੋਂ ਜੂਨ ਮਹੀਨੇ ਦੀ ਰਿਪੋਰਟ ਨੇ ਵਿਸ਼ਵ ਆਰਥਿਕ ਮਾਹਿਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਜੂਨ ਦੌਰਾਨ ਨਵੀਆਂ ਨੌਕਰੀਆਂ ਦੀ ਗਿਣਤੀ ਮਾਹਿਰਾਂ ਦੇ ਅਨੁਮਾਨ ਤੋਂ ਘੱਟ ਰਹੀ, ਜਿਸ ਕਾਰਨ ਹੁਣ ਅਮਰੀਕੀ ਅਰਥਵਿਵਸਥਾ ਦੀ ਰਫ਼ਤਾਰ ਅਤੇ ਭਵਿੱਖ ਦੀਆਂ ਵਿਆਜ ਦਰਾਂ ਬਾਰੇ ਚਰਚਾ ਤੇਜ਼ ਹੋ ਗਈ ਹੈ।

ਅਮਰੀਕੀ Bureau of Labor Statistics ਵੱਲੋਂ ਜਾਰੀ ਰਿਪੋਰਟ ਅਨੁਸਾਰ ਜੂਨ ਮਹੀਨੇ ਵਿੱਚ 57,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ, ਜਦਕਿ ਮਾਹਿਰਾਂ ਨੂੰ ਇਸ ਤੋਂ ਕਾਫ਼ੀ ਵੱਧ ਭਰਤੀ ਦੀ ਉਮੀਦ ਸੀ। ਇਸ ਦੇ ਨਾਲ ਹੀ ਅਪ੍ਰੈਲ ਅਤੇ ਮਈ ਦੇ ਰੋਜ਼ਗਾਰ ਅੰਕੜਿਆਂ ਵਿੱਚ ਵੀ ਹੇਠਾਂ ਵੱਲ ਸੋਧ ਕੀਤੀ ਗਈ ਹੈ।

ਹਾਲਾਂਕਿ ਨੌਕਰੀਆਂ ਦੀ ਰਫ਼ਤਾਰ ਹੌਲੀ ਰਹੀ, ਪਰ ਬੇਰੁਜ਼ਗਾਰੀ ਦਰ 4.2 ਫੀਸਦੀ 'ਤੇ ਆ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਲੇਬਰ ਫੋਰਸ ਵਿੱਚ ਆਈ ਕਮੀ ਵੀ ਇੱਕ ਕਾਰਨ ਹੈ, ਇਸ ਲਈ ਸਿਰਫ਼ ਬੇਰੁਜ਼ਗਾਰੀ ਦਰ ਨੂੰ ਦੇਖ ਕੇ ਪੂਰੀ ਤਸਵੀਰ ਨਹੀਂ ਸਮਝੀ ਜਾ ਸਕਦੀ।

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ Professional Services, Social Assistance ਅਤੇ Health Care ਵਰਗੇ ਖੇਤਰਾਂ ਵਿੱਚ ਨੌਕਰੀਆਂ ਵਧੀਆਂ, ਜਦਕਿ Leisure ਅਤੇ Hospitality ਸੈਕਟਰ ਵਿੱਚ ਕਮੀ ਦਰਜ ਕੀਤੀ ਗਈ।

ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਰਿਪੋਰਟ ਦਾ ਅਸਰ ਅਮਰੀਕੀ Federal Reserve ਦੀਆਂ ਆਉਣ ਵਾਲੀਆਂ ਵਿਆਜ ਦਰਾਂ ਸਬੰਧੀ ਨੀਤੀਆਂ 'ਤੇ ਵੀ ਪੈ ਸਕਦਾ ਹੈ। ਜੇ ਰੋਜ਼ਗਾਰ ਬਾਜ਼ਾਰ ਦੀ ਰਫ਼ਤਾਰ ਹੌਲੀ ਰਹਿੰਦੀ ਹੈ ਤਾਂ ਕੇਂਦਰੀ ਬੈਂਕ ਵਿਆਜ ਦਰਾਂ ਵਿੱਚ ਵਾਧੇ ਨੂੰ ਲੈ ਕੇ ਹੋਰ ਸਾਵਧਾਨੀ ਵਰਤ ਸਕਦਾ ਹੈ।

ਅਮਰੀਕੀ ਅਰਥਵਿਵਸਥਾ ਵਿੱਚ ਆਉਣ ਵਾਲੇ ਬਦਲਾਅ ਦਾ ਪ੍ਰਭਾਵ ਵਿਸ਼ਵ ਬਾਜ਼ਾਰਾਂ 'ਤੇ ਵੀ ਪੈਂਦਾ ਹੈ। ਇਸ ਲਈ ਨਿਵੇਸ਼ਕ ਹੁਣ ਅਗਲੇ ਆਰਥਿਕ ਅੰਕੜਿਆਂ ਅਤੇ Federal Reserve ਦੇ ਫ਼ੈਸਲਿਆਂ 'ਤੇ ਨਜ਼ਰ ਬਣਾਈ ਹੋਈ ਹੈ। ਜੇ ਰੋਜ਼ਗਾਰ ਦੀ ਰਫ਼ਤਾਰ ਹੋਰ ਹੌਲੀ ਪੈਂਦੀ ਹੈ ਤਾਂ ਇਸ ਦਾ ਅਸਰ ਸ਼ੇਅਰ ਬਾਜ਼ਾਰਾਂ, ਡਾਲਰ ਅਤੇ ਗਲੋਬਲ ਨਿਵੇਸ਼ 'ਤੇ ਵੀ ਦੇਖਣ ਨੂੰ ਮਿਲ ਸਕਦਾ ਹੈ।

Comments

Leave a Comment