Prime Echo News:-
ਚੰਡੀਗੜ੍ਹ: ਪੰਜਾਬ ਪੁਲਿਸ ਕਾਂਸਟੇਬਲ ਭਰਤੀ 2026 ਲਈ ਉਮੀਦਵਾਰਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਪੰਜਾਬ ਪੁਲਿਸ ਨੇ Computer Based Test (CBT) ਲਈ Admit Card ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਉਮੀਦਵਾਰਾਂ ਨੇ ਭਰਤੀ ਲਈ ਅਰਜ਼ੀ ਦਿੱਤੀ ਸੀ, ਉਹ ਹੁਣ ਆਪਣੇ Registration Number ਅਤੇ Password/Date of Birth ਦੀ ਮਦਦ ਨਾਲ ਅਧਿਕਾਰਤ ਭਰਤੀ ਪੋਰਟਲ ਤੋਂ Hall Ticket ਡਾਊਨਲੋਡ ਕਰ ਸਕਦੇ ਹਨ।
ਪੰਜਾਬ ਪੁਲਿਸ ਦੇ ਸ਼ਡਿਊਲ ਅਨੁਸਾਰ CBT ਪ੍ਰੀਖਿਆ 1 ਜੁਲਾਈ ਤੋਂ 30 ਜੁਲਾਈ 2026 ਤੱਕ ਵੱਖ-ਵੱਖ ਸ਼ਿਫਟਾਂ ਵਿੱਚ ਕਰਵਾਈ ਜਾ ਰਹੀ ਹੈ। ਹਰ ਉਮੀਦਵਾਰ ਦੀ ਪ੍ਰੀਖਿਆ ਦੀ ਮਿਤੀ, ਸਮਾਂ ਅਤੇ ਪ੍ਰੀਖਿਆ ਕੇਂਦਰ ਦੀ ਜਾਣਕਾਰੀ ਉਸਦੇ Admit Card 'ਤੇ ਦਰਜ ਹੋਵੇਗੀ।
ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪ੍ਰੀਖਿਆ ਵਾਲੇ ਦਿਨ Admit Card ਦੀ ਪ੍ਰਿੰਟ ਕਾਪੀ ਅਤੇ ਇੱਕ ਵੈਧ Photo ID ਆਪਣੇ ਨਾਲ ਲੈ ਕੇ ਜਾਣ। Admit Card 'ਤੇ ਦਰਜ ਸਾਰੀਆਂ ਜਾਣਕਾਰੀਆਂ ਪਹਿਲਾਂ ਹੀ ਚੈੱਕ ਕਰ ਲੈਣ ਅਤੇ ਕਿਸੇ ਵੀ ਗਲਤੀ ਦੀ ਸਥਿਤੀ ਵਿੱਚ ਤੁਰੰਤ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਨ।
Comments